ਬੇਦਾਅਵਾ
ਇਨੋਵੇਸ਼ਨ ਐਂਡ ਟੈਕਨਾਲੋਜੀ ਕਮਿਸ਼ਨ (ITC) ਵੈੱਬਸਾਈਟ ਦੇ ਪੰਜਾਬੀ ਸੰਸਕਰਣ ਵਿੱਚ ਸਿਰਫ਼ ਚੁਣੀ ਗਈ ਉਪਯੋਗੀ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਦੇਖ ਸਕਦੇ ਹੋ।
ਉਦੇਸ਼ & ਮਹੱਤਵ
ਸਾਡਾ ਉਦੇਸ਼
ਹਾਂਗ ਕਾਂਗ ਦੀ ਵਿਸ਼ਵ-ਪੱਧਰੀ, ਗਿਆਨ ਅਧਾਰਤ ਆਰਥਿਕ ਸ਼ਕਤੀ ਬਣਨ ਦੀ ਮੁਹਿੰਮ ਦੀ ਅਗਵਾਈ ਕਰਨਾ।
ਇਸ ਲਈ, ਅਸੀਂ:
- ਵਿਹਾਰਕ ਖੋਜ ਅਤੇ ਵਿਕਾਸ, ਅਤੇ ਤਕਨਾਲੋਜੀ ਦੇ ਤਬਾਦਲੇ ਅਤੇ ਇਸਤੇਮਾਲ ਨੂੰ ਉਤਸ਼ਾਹਿਤ ਅਤੇ ਸਮਰਥਨ ਕਰਾਂਗੇ।
- ਸਮਾਜ ਵਿੱਚ ਇੱਕ ਇਨੋਵੇਸ਼ਨ ਅਤੇ ਤਕਨਾਲੋਜੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਾਂਗੇ, ਅਤੇ ਤਕਨੀਕੀ ਉੱਦਮਤਾ ਨੂੰ ਉਤਸ਼ਾਹਿਤ ਕਰਾਂਗੇ।
- ਇਨੋਵੇਸ਼ਨ ਅਤੇ ਤਕਨਾਲੋਜੀ ਦਾ ਸਮਰਥਨ ਕਰਨ ਲਈ ਬੁਨਿਆਦੀ ਢਾਂਚੇ ਅਤੇ ਮਨੁੱਖੀ ਵਸੀਲਿਆਂ ਦੇ ਵਿਕਾਸ ਦੀ ਸਹੂਲਤ ਪ੍ਰਦਾਨ ਕਰਾਂਗੇ।
- ਇਨੋਵੇਸ਼ਨ ਅਤੇ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਉਪਾਵਾਂ ਨੂੰ ਤਿਆਰ ਕਰਾਂਗੇ, ਵਿਕਸਿਤ ਕਰਾਂਗੇ ਅਤੇ ਲਾਗੂ ਕਰਾਂਗੇ।
- ਤਕਨੀਕੀ ਵਿਕਾਸ ਅਤੇ ਅੰਤਰਰਾਸ਼ਟਰੀ ਵਪਾਰ ਨੂੰ ਆਧਾਰ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਸਵੀਕਾਰ ਕੀਤੇ ਮਿਆਰਾਂ ਅਤੇ ਅਨੁਕੂਲਤਾ ਮੁਲਾਂਕਣ ਸੇਵਾਵਾਂ ਨੂੰ ਉਤਸ਼ਾਹਿਤ ਕਰਨਾ।
- ਹਾਂਗ ਕਾਂਗ ਦੀ ਤਕਨੀਕੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਉੱਚ ਯੋਗਤਾ ਅਤੇ ਪ੍ਰੇਰਿਤ ਸਟਾਫ ਦਾ ਵਿਕਾਸ ਕਰਾਂਗੇ।
ਸਾਡੀਆਂ ਮਹੱਤਤਾਵਾਂ
- ਅਗਵਾਈ
- ਨਵੀਨਤਾ
- ਸਮਰਪਣ
ਜੇ ਹੋਰ ਜਾਣਕਾਰੀ ਦੀ ਲੋੜ ਹੈ, ਤਾਂ ਤੁਸੀਂ ਇਸ ਲਿੰਕ ਤੇ ਜਾ ਸਕਦੇ ਹੋ।